ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਸ਼ਹਿਰਾਂ ਵਿਚ ਬਣਾਈ ਜਾ ਰਹੀ ਪ੍ਰੋਪਰਟੀ ਆਈਡੀ ਦੀ ਗਲਤੀਆਂ ਨੂੰ ਜਲਦੀ ਹੀ ਦਰੁਸਤ ਕੀਤਾ ਜਾਵੇਗਾ। ਇਸ ਦੇ ਲਈ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ। ਜਦੋਂ ਤਕ ਇੰਨ੍ਹਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਦੋਂ ਤਕ ਕੈਂਪ ਜਾਰੀ ਰਹਿਣਗੇ।ਮੁੱਖ ਮੰਤਰੀ ਅੱਜ ਕਰਨਾਲ ਦੇ ਸੈਕਟਰ-6 ਦੇ ਕੰਮਿਊਨਿਟੀ ਸੈਂਟਰ ਵਿਚ ਆਪਣੇ 15ਵੇਂ ਜਨਸੰਵਾਦ ਪ੍ਰੋਗ੍ਰਾਮ ਤਹਿਤ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੈਂਟਰ ਪਰਿਸਰ ਵਿਚ ਸਕੇਟਿੰਗ ਰਿੰਗ ਦਾ ਉਦਘਾਟਨ ਵੀ ਕੀਤਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇ ਜਨ ਸੰਵਾਦ ਪ੍ਰੋਗ੍ਰਾਮ ਵਿਚ ਆਈ ਸਾਰੀ ਸ਼ਿਕਾਇਤਾਂ 'ਤੇ ਸਹੀ ਕਾਰਵਾਈ ਕੀਤੀ ਜਾਵੇਗੀ ਅਤੇ ਹੱਲ ਦੇ ਬਾਅਦ ਦਰਜ ਫੋਨ ਨੰਬਰ 'ਤੇ ਸ਼ਿਕਾਇਤਕਰਤਾ ਤੋਂ ਫੀਡਬੈਕ ਵੀ ਲਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੇਰਠ ਰੋਡ 'ਤੇ ਸੈਕਟਰ 6-5 ਨੂੰ ਜੋੜਨ ਵਾਲੇ ਰਸਤੇ 'ਤੇ ਫਲਾਈਓਵਰ ਅਤੇ ਅੰਡਰਪਾਸ ਬਨਾਉਣ ਲਈ ਕੇਂਦਰ ਸਰਕਾਰ ਤੋਂ ਜਲਦੀ ਮੰਜੂਰੀ ਮਿਲਣੀ ਦੀ ਉਮੀਦ ਹੈ।
ਉਨ੍ਹਾਂ ਨੇ ਕਿਹਾ ਕਿ ਪਾਣੀ ਜੀਵਨ ਦੀ ਵੱਡੀ ਜਰੂਰਤ ਹੈ। ਹਰਿਆਣਾ ਵਿਚ 2014 ਤੋਂ ਪਹਿਲਾਂ 9 ਲੱਖ ਪੇਯਜਲ ਕਨੈਕਸ਼ਨ ਸਨ। ਪਿਛਲੇ ਸਾਢੇ 8 ਸਾਲਾਂ ਵਿਚ ਸਰਕਾਰ ਨੇ 20 ਲੱਖ ਨਵੇਂ ਕਨੈਕਸ਼ਨ ਦਿੱਤੇ ਹਨ ਅਤੇ ਅੱਜ ਰਾਜ ਵਿਚ 29 ਲੱਖ ਪਾਣੀ ਦੇ ਕਨੈਕਸ਼ਨ ਹਨ। 500 ਨਵੇਂ ਜਲਘਰਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਅਸੀਂ ਸੱਤਾ ਵਿਚ ਆਉਣ ਦੇ ਬਾਅਦ ਹਰਿਆਣਾ ਨੁੰ ਕੇਰੋਸਿਨ ਮੁਕਤ ਸੂਬਾ ਬਣਾਇਆ ਹੈ।
ਮੁੱਖ ਮੰਤਰੀ ਅਨੁਸਾਰ ਭਾਰਤ ਅੱਜ ਦੁਨੀਆ ਵਿਚ ਸੱਭ ਤੋਂ ਵੱਧ ਯੁਵਾ ਆਬਾਦੀ ਵਾਲਾ ਦੇਸ਼ ਹੈ। ਇੱਥੇ ਦੇ 60 ਫੀਸਦੀ ਆਬਾਦੀ 15 ਤੋਂ 35 ਸਾਲ ਦੇ ਨੌਜੁਆਨਾਂ ਦੀ ਹੈ। ਵਿਦੇਸ਼ਾਂ ਵਿਚ ਨੌਕਰੀ ਲਈ ਭਾਰਤੀ ਨੌਜੁਆਨਾਂ ਦੀ ਮੰਗ ਹੈ। ਸਰਕਾਰ ਵੀ ਨੌਜੁਆਨਾਂ ਦੀ ਪੜਾਈ ਤੇ ਸਕਿਲਿੰਗ ਦੇ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਵਿਦੇਸ਼ਾਂ ਵਿਚ ਨਰਸਾਂ, ਵਿਗਿਆਨਕਾਂ, ਮਜਦੂਰਾਂ, ਰਾਜ ਮਿਸਤਰੀਆਂ ਆਦਿ ਦੀ ਭਾਰੀ ਮੰਗ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਅਰਥਵਿਵਸਥਾ ਮਜਬੂਤ ਹੋਈ ਹੈ। ਤਿੰਨ ਸਾਲ ਬਾਅਦ ਭਾਰਤ 5 ਟ੍ਰਿਲਿਅਨ ਡਾਲਰ ਇਕੋਨਾਮੀ ਵਿਚ ਸ਼ਾਮਿਲ ਹੋ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅਨੇਕ ਕਦਮ ਚੁੱਕੇ ਹਨ। ਰਹਿਣ-ਸਹਿਣ ਵਿਚ ਸਰਲਤਾ ਦੇ ਲਈ ਈਜ ਆਫ ਡੂਇੰਗ ਲਾਗੂ ਕੀਤਾ ਹੈ। ਇਸ ਤੋਂ ਇਲਾਵਾ, ਹੈਪੀਨੈਸ ਇੰਡੈਕਸ ਵੀ ਇਜਾਦ ਕੀਤਾ ਹੈ। ਹੁਣ ਟ੍ਰਾਂਸਫਰ ਲਈ ਕਰਮਚਾਰੀਆਂ ਨੂੰ ਮੰਤਰੀਆਂ-ਵਿਧਾਇਕਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਪਰਿਵਾਰ ਪਹਿਚਾਣ ਪੱਤਰ ਦੇ ਤਸਦੀਕ ਡਾਟਾ ਨਾਲ ਅੱਜ ਬੁਢਾਪਾ ਸਨਮਾਨ ਭੱਤਾ ਤੇ ਹੋਰ ਯੋਜਨਾਵਾਂ ਦੀ ਰਕਮ ਲਾਭਕਾਰਾਂ ਦੇ ਬੈਂਕ ਖਾਤਿਆਂ ਵਿਚ ਸਿੱਧਾ ਪਹੁੰਚਾਈ ਜਾ ਰਹੀ ਹੈ। ਸਮਾਜ ਨੂੰ ਖੁਸ਼ਹਾਲ ਬਨਾਉਣ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।
ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਏਸਪੀ ਸ਼ਸ਼ਾਂਕ ਕੁਮਾਰ ਸਾਵਨ, ਏਡੀਸੀ ਡਾ. ਵੈਸ਼ਾਲੀ ਸ਼ਰਮਾ, ਮੇਅਰ ਰੇਣੂ ਬਾਲਾ ਗੁਪਤਾ, ਵਾਰਡ 8 ਦੀ ਪਾਰਸ਼ਦ ਮੇਘਾ ਭੰਡਾਰੀ, ਸੀਈਓ ਜਿਲ੍ਹਾ ਪਰਿਸ਼ਦ ਗੌਰਵ, ਭਾਜਪਾ ਦੇ ਸੂਬਾ ਮਹਾਮੰਤਰੀ ਵੇਦਪਾਲ , ਸਾਬਕਾ ਵਿਧਾਇਕ ਰਮੇਸ਼ ਕਸ਼ਯਪ ਮੌਜੂਦ ਸਨ।